ਪਟਿਆਲਾ 29 ਮਈ (ਹਰਸ਼ਦੀਪ ਸਿੰਘ ਮਹਿਦੂਦਾਂ, ਜਗਜੀਤ ਸਾਂਪਲਾ) ਬਸਪਾ ਦੇ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਮਹਿਰਾ ਨੂੰ ਪਦ ਉੱਨਤ ਕਰਦਿਆਂ ਸੂਬੇ ਦਾ ਉੱਪ ਪ੍ਰਧਾਨ ਨਿਯੁਕਤ ਕੀਤਾ ਗਿਆ। ਸੂਬਾ ਉੱਪ ਪ੍ਰਧਾਨ ਬਣਨ ਤੇ ਸ੍ਰ ਮਹਿਰਾ ਨੇ ਕੌਮੀਂ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ, ਸ਼੍ਰੀ ਅਨੰਦ ਕੁਮਾਰ, ਰਣਧੀਰ ਸਿੰਘ ਬੈਣੀਵਾਲ, ਸ਼੍ਰੀ ਵਿਪੁਲ ਕੁਮਾਰ, ਸੂਬੇ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ, ਵਿਧਾਇਕ ਡਾਕਟਰ ਨੱਛਤਰ ਪਾਲ, ਅਜੀਤ ਸਿੰਘ ਭੈਣੀ ਅਤੇ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਦਿੱਤੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਸੂਬੇ ਵਿਚ ਪਾਰਟੀ ਦੀ ਚੜ੍ਹਦੀ ਕਲਾ ਤੇ ਬੇਹਤਰੀ ਲਈ ਆਉਂਦੀਆਂ ਜਿਲਾ ਪਰਿਸ਼ਦ ਅਤੇ ਵਿਧਾਨ ਸਭਾ ਦੀਆਂ 2027 ਦੀਆਂ ਚੋਣਾਂ ਲਈ ਪਾਰਟੀ ਨੂੰ ਜਿਤਾਉਣ ਲਈ ਤਨਦੇਹੀ ਤੇ ਤਨ ਮਨ ਧਨ ਨਾਲ ਮਿਹਨਤ ਕਰਕੇ ਬਸਪਾ ਨੂੰ ਸੂਬੇ 'ਚ ਸਤਾ ਵਿੱਚ ਲਿਆਂਦਾ ਜਾਵੇਗਾ।
ਬਸਪਾ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਗੋਰੀਆ ਨੇ ਦੱਸਿਆ ਕਿ ਬਲਦੇਵ ਸਿੰਘ ਮਹਿਰਾ ਪਹਿਲਾਂ ਵੀ ਉਪ ਪ੍ਰਧਾਨ ਦੀ ਸੇਵਾ ਨਿਭਾ ਚੁੱਕੇ ਹਨ ਇਸ ਤੋਂ ਪਹਿਲਾਂ ਉਹ ਜਨਰਲ ਸਕੱਤਰ ਪੰਜਾਬ ਤੇ ਜੋਨ ਇਨਚਾਰਜ ਪਟਿਆਲਾ ਦੀ ਸੇਵਾ ਨਿਭਾ ਰਹੇ ਸਨ। ਬਲਦੇਵ ਸਿੰਘ ਮਹਿਰਾ ਨੂੰ ਹੁਣ ਫੇਰ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਮੁੜ ਉਪ ਪ੍ਰਧਾਨ ਪੰਜਾਬ ਨਿਯੁਕਤ ਕੀਤਾ ਗਿਆ ਹੈ।
ਜੋਗਾ ਸਿੰਘ ਪਨੋਦੀਆਂ ਜਨਰਲ ਸਕੱਤਰ ਪੰਜਾਬ ਤੇ ਜੋਨ ਇਨਚਾਰਜ ਪਟਿਆਲਾ, ਜਗਜੀਤ ਸਿੰਘ ਛੜਬੜ ਜਨਰਲ ਸਕੱਤਰ ਪੰਜਾਬ, ਮੇਜਰ ਸਿੰਘ ਟਿੱਬੀ ਜਿਲਾ ਪ੍ਰਧਾਨ ਪਟਿਆਲਾ, ਜਰਨੈਲ ਸਿੰਘ ਜਿਲਾ ਸਕੱਤਰ, ਬੰਤ ਸਿੰਘ ਜਿਲਾ ਕੋਆਰਡੀਨੇਟਰ, ਹਰਵਿੰਦਰ ਸਿੰਘ ਨਰੜੂ ਉਪ ਪ੍ਰਧਾਨ ਦਿਹਾਤੀ ਪਟਿਆਲਾ, ਲਾਲ ਚੰਦ ਪਰਧਾਨ ਸ਼ਹਿਰੀ ਪਟਿਆਲਾ, ਗੁਰਮੁਖ ਸਿੰਘ ਐੱਮ ਈ ਐੱਸ ਅਤੇ ਹੋਰ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਇਸ ਨਿਯੁਕਤੀ ਦਾ ਭਰਵਾਂ ਸਵਾਗਤ ਕੀਤਾ ਹੈ।
ਇਸ ਤੋਂ ਇਲਾਵਾ ਸੂਬਾ ਪਾਰਟੀ ਹਾਈ ਕਮਾਨ ਅਤੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੇ ਗੁਰਮੁਖ ਸਿੰਘ ਐੱਮ ਈ ਐੱਸ ਨੂੰ ਸਿਰਪਾ ਪਾਕੇ ਬਸਪਾ ਪਾਰਟੀ ਵਿਚ ਸ਼ਾਮਿਲ ਕੀਤਾ।
No comments
Post a Comment